ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਕੱਕੜਵਾਲ ਵਿਖੇ ਸੁਪਨਿਆਂ ਦੀ ਦੁਨੀਆ ਸਿਰਜੀ ਗਈ ਹੈ।

ਇਸ ਪਿੰਡ ਦੇ ਵਸਨੀਕ ਜੈ ਸਿੰਘ ਨੇ ਆਪਣੇ ਹੁਨਰ ਅਤੇ ਮਿਹਨਤ ਨਾਲ ਅਜਿਹੀ ਫ਼ੈਕਟਰੀ ਬਣਾਈ ਹੈ

ਜਿੱਥੇ ਕੰਮ ਕਰਨ ਵਾਲੇ ਕਰਮਚਾਰੀ ਫ਼ੈਕਟਰੀ ਦੇ ਮਾਲਕ ਹਨ।

ਇੱਥੇ ਲੋੜਵੰਦ ਮੁੰਡੇ-ਕੁੜੀਆਂ ਨੂੰ  ਤਕਨੀਕੀ ਸਿਖਲਾਈ ਵੀ ਦਿੱਤੀ ਜਾਂਦੀ ਹੈ।

ਇਸਦੇ ਬਦਲੇ ਵਿਦਿਆਰਥੀਆਂ ਤੋਂ ਕੋਈ ਫ਼ੀਸ ਜਾਂ ਹੋਸਟਲ ਦਾ ਖਰਚਾ ਨਹੀਂ ਲਿਆ ਜਾਂਦਾ ਹੈ।

ਹਜ਼ਾਰਾਂ ਲੜਕੇ-ਲੜਕੀਆਂ ਨੇ ਇੱਥੋਂ ਸਿੱਖਿਆ ਲੈ ਕੇ ਸਫਲਤਾ ਹਾਸਲ ਕੀਤੀ ਹੈ।

ਇਸ ਫ਼ੈਕਟਰੀ ਨੂੰ ਚਲਾਉਣ ਵਾਲੇ ਜੈ ਸਿੰਘ ਦਾ ਸੁਪਨਾ ਹੈ ਕਿ ...

... ਇਹ ਫ਼ੈਕਟਰੀ ਵਰਗੀ ਸੰਸਥਾ ਇਸੇ ਤਰ੍ਹਾਂ ਲੋੜਵੰਦ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਂਦੀ ਰਹੇ।

ਇਸ ਉਦੇਸ਼ ਦੀ ਪ੍ਰਾਪਤੀ ਲਈ ਉਨ੍ਹਾਂ ਨੇ ਇਸ ਨੂੰ ਚਲਾਉਣ ਲਈ ਇੱਕ ਟਰੱਸਟ ਵੀ ਬਣਾਇਆ ਹੈ

ਟਰੱਸਟ ਦੇ ਮੈਂਬਰ ਵੀ ਇਸ ਫ਼ੈਕਟਰੀ ਦੇ ਮੁਲਾਜ਼ਮ ਹੀ ਹਨ।