ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਧਲੇਵਾਂ ਦੇ ਨੌਜਵਾਨਾਂ ਨੇ ਵਾਤਾਵਰਨ ਬਚਾਉਣ ਲਈ ਅਨੋਖਾ ਕੰਮ ਕੀਤਾ ਹੈ। ਇਸ ਪਿੰਡ ਦੇ ਕੁੱਝ ਨੌਜਵਾਨਾਂ ਨੇ ਤਿੰਨ ਸਾਲਾਂ ਵਿੱਚ ਪਿੰਡ ਵਿੱਚ 35 ਹਜ਼ਾਰ ਦਰੱਖਤ ਲਗਾ ਦਿੱਤਾ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਕਰੋਨਾ ਕਾਲ ਦੌਰਾਨ ਉਨ੍ਹਾਂ ਹਸਪਤਾਲਾਂ ਵਿੱਚ ਮਰੀਜ਼ ਆਕਸੀਜਨ ਦੀ ਘਾਟ ਨਾਲ ਜੂਝਦੇ ਦੇਖੇ ਤਾਂ ਉਨ੍ਹਾਂ ਆਕਸੀਜਨ ਦਾ ਪੱਧਰ ਸੁਧਾਰਨ ਲਈ ਇਹ ਕਦਮ ਚੁੱਕਣ ਦਾ ਫੈਸਲਾ ਲਿਆ।
ਇਹ ਦਰੱਖਤ ਇਨ੍ਹਾਂ ਨੌਜਵਾਨਾਂ ਨੇ ਪਿੰਡ ਦੀ ਸਾਂਝੀ ਜਗਾ ਉੱਪਰ ਲਗਾਏ ਹਨ ਜਿਸਦਾ ਰਕਬਾ 18 ਏਕੜ ਤੋਂ ਜ਼ਿਆਦਾ ਹੈ। ਇਹਨਾ ਨੌਜਵਾਨਾਂ ਦੀ ਮਿਹਨਤ ਸਦਕਾ ਇਹ ਹੁਣ ਇਲਾਕਾ ਮਿੰਨੀ ਜੰਗਲ ਦਾ ਰੂਪ ਲੈ ਚੁੱਕਾ ਹੈ।
ਹੇਠਲੀ ਵੀਡੀਓ ਉਸ ਜੰਗਲ ਵਿੱਚ ਇਨ੍ਹਾਂ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਹੀ ਹੈ:-
ਆਕਸੀਜ਼ਨ ਦੀ ਕਮੀਂ ਮਹਿਸੂਸ ਹੋਈ ਤਾਂ 18 ਏਕੜ ਵਿੱਚ ਜੰਗਲ ਲਾ ਦਿੱਤਾ
More from MotivationalMore posts in Motivational »
Be First to Comment