ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਡਬਰੂ ਦੇ ਰਹਿਣ ਵਾਲੇ ਸ਼ਰਨਪ੍ਰੀਤ ਸਿੰਘ ਨੇ ਹੋਟਲ ਮੈਨੇਜਮੈਂਟ ਵਿੱਚ ਡਿਗਰੀ ਕੀਤੀ ਹੈ।
ਵਿਦੇਸ਼ਾਂ ਵਿੱਚ ਫੂਡ ਕਾਰਟਸ ਦੀ ਪ੍ਰਸਿੱਧੀ ਨੂੰ ਦੇਖਦਿਆਂ ਉਸ ਨੇ ਮੋਗਾ ਸ਼ਹਿਰ ਵਿੱਚ ਟਰੈਕਟਰ ਨਾਲ ਜੋੜ ਕੇ ਆਪਣੀ ਮੋਬਾਈਲ ਫੂਡ ਕਾਰਟ ਖੋਲ੍ਹੀ ਹੈ।
ਸ਼ਰਨਪ੍ਰੀਤ ਆਪਣੇ ਸਟਾਰਟਅੱਪ ਰਾਹੀਂ 10 ਹੋਰ ਬੰਦਿਆਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਵਾ ਰਿਹਾ ਹੈ ਅਤੇ ਭਵਿੱਖ ਵਿੱਚ ਉਹ ਆਪਣੀ ਫੂਡ ਚੇਨ ਸਥਾਪਤ ਕਰਨਾ ਚਾਹੁੰਦਾ ਹੈ।
ਸ਼ਰਨਪ੍ਰੀਤ ਦਾ ਕਹਿਣਾ ਹੈ ਕਿ ਜੇਕਰ ਨੌਜਵਾਨ ਪੰਜਾਬ ਵਿੱਚ ਵੀ ਵਿਦੇਸ਼ਾਂ ਵਾਂਗ ਮਿਹਨਤ ਕਰਨ ਤਾਂ ਕੋਈ ਵੀ ਕਾਰੋਬਾਰ ਸਫ਼ਲ ਬਣਾਇਆ ਜਾ ਸਕਦਾ ਹੈ।
ਸ਼ਰਨਪ੍ਰੀਤ ਬਾਰੇ ਹੋਰ ਜਾਨਣ ਲਈ ਦਿੱਤੇ ਲਿੰਕ ਤੇ ਕਲਿੱਕ ਕਰੋ
“ਵਿਦੇਸ਼ ਜਿੰਨੀ ਮਿਹਨਤ ਪੰਜਾਬ ‘ਚ ਕਰਕੇ ਮੈਂ ਸਰਕਾਰੀ ਮੁਲਾਜ਼ਮ ਜਿੰਨਾ ਕਮਾ ਲੈਂਦਾ ਹਾਂ”
More from AgricultureMore posts in Agriculture »
Be First to Comment