ਪੰਛੀ ਜੀਵਨ ਚੱਕਰ ਦੀ ਅਹਿਮ ਕੜੀ ਹਨ ਪਰ ਮਨੁੱਖ ਆਪਣੀ ਨਿੱਤ ਦਿਨ ਬਦਲ ਰਹੀ ਜੀਵਨ ਸ਼ੈਲੀ ਕਰਕੇ ਇਨ੍ਹਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਨਤੀਜੇ ਵਜੋਂ ਪੰਛੀਆਂ ਦੀ ਗਿਣਤੀ ਲਗਾਤਾਰ ਘਟਦੀ ਜਾ ਰਹੀ ਹੈ। ਪੰਜਾਬ ਵਿੱਚ ਬਹੁਤ ਘੱਟ ਰਹਿ ਗਏ ਜੰਗਲਾਂ, ਜਹਿਰਾਂ ਤੇ ਨਿਰਭਰ ਹੋਈ ਖੇਤੀ ਆਦਿ ਨੇ ਵੀ ਪੰਛੀਆਂ ਦੀ ਗਿਣਤੀ ਉੱਤੇ ਨਕਾਰਾਤਮਿਕ ਪ੍ਰਭਾਵ ਪਾਇਆ ਹੈ। ਇਨ੍ਹਾਂ ਕਾਰਨਾਂ ਕਰਕੇ ਹੀ ਪੰਛੀਆਂ ਦੀਆਂ ਬਹੁਤ ਸਾਰੀਆਂ ਪ੍ਰਜਾਤੀਆਂ ਖ਼ਤਰੇ ਵਿੱਚ ਆ ਗਈਆਂ ਹਨ।
ਅਜਿਹੇ ਮਾਹੌਲ ਵਿੱਚ ਜਗਮੇਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਨੇ ਨਿਵੇਕਲਾ ਉੱਦਮ ਕਰ ਦਿਖਾਇਆ ਹੈ। ਬਰਨਾਲਾ ਜਿਲ੍ਹੇ ਦੇ ਕਸਬਾ ਧਨੌਲਾ ਦੇ ਰਹਿਣ ਵਾਲਾ ਇਹ ਬਜੁਰਗ ਜੋੜਾ ਪਿਛਲੇ 50 ਸਾਲਾਂ ਤੋਂ ਪੰਛੀਆਂ ਦੇ ਮੁੜ ਵਸੇਬੇ ਲਈ ਕੰਮ ਕਰ ਰਿਹਾ ਹੈ। ਇਸ ਬਜੁਰਗ ਜੋੜੇ ਦੇ ਘਰ ਵਿੱਚ ਸੈਂਕੜੇ ਚਿੜੀਆਂ ਹਨ ਜਿੰਨਾਂ ਨੂੰ ਇਹ ਰਹਿਣ ਲਈ ਛੱਤ, ਭੋਜਨ ਅਤੇ ਸੁਰੱਖਿਆ ਵੀ ਪ੍ਰਦਾਨ ਕਰ ਰਹੇ ਹਨ।
ਕਿਸਾਨੀ ਪਰਿਵਾਰ ਨਾਲ ਸਬੰਧਤ ਇਹ ਜੋੜੇ ਦਾ ਕਹਿਣਾ ਹੈ ਕਿ ਪੁਰਾਣੇ ਸਮਿਆਂ ਤੋਂ ਉਨ੍ਹਾਂ ਦੇ ਪੁਰਖੇ, ਪੰਛੀਆਂ ਦਾ ਖੇਤੀ ਉਪਜ ਵਿੱਚੋਂ ਹਿੱਸਾ ਕੱਡਦੇ ਆਏ ਹਨ ਅਤੇ ਪੁਰਖਿਆਂ ਦੀ ਇਸ ਰੀਤ ਨੂੰ ਹੀ ਉਹ ਅੱਗੇ ਵਧਾ ਰਹੇ ਹਨ।
ਇਸ ਬਜੁਰਗ ਜੋੜੇ ਅਤੇ ਇਨ੍ਹਾਂ ਦੇ ਘਰ ਰਹਿੰਦੇ ਪੰਛੀਆਂ ਬਾਰੇ ਹੋਰ ਜਾਨਣ ਲਈ ਹੇਠਲੀ ਵੀਡੀਓ ਦੇਖੀ ਜਾ ਸਕਦੀ ਹੈ:-
ਚਿੜੀ ਜਨੌਰਾਂ ਦੇ ਭਾਗਾਂ ਦੀ ਫਸਲ ਬੀਜਣ ਵਾਲਾ ਬਜ਼ੁਰਗ ਕਿਸਾਨ ਜੋੜਾ
More from MotivationalMore posts in Motivational »
Be First to Comment