ਭਾਰਤ ਦੇ ਪੰਜਾਬ ਸੂਬੇ ਦੇ ਪਿੰਡ ਹਥੋਆ (ਜ਼ਿਲਾ ਮਲੇਰਕੋਟਲਾ) ਦੇ ਕਿਸਾਨ ਗੁਰਸਿਮਰਨ ਸਿੰਘ ਬਿਨਾਂ ਕੈਮੀਕਲ ਖਾਦਾਂ ਤੋਂ ਖੈਤੀ ਕਰਦੇ ਹਨ। ਗੁਰਸਿਮਰਨ ਸਿੰਘ ਖੇਤੀ ਵਿੱਚ ਵੱਖਰੇ ਤਜ਼ਰਬੇ ਕਰਨ ਲਈ ਜਾਣੇ ਜਾਂਦੇ ਹਨ। ਗੁਰਸਿਮਰਨ ਸਿੰਘ ਨੇ ਇਸ ਵਾਰ ਪੰਜਾਬ ਦੇ ਲੋਕਲ ਬੀਜ਼ ਸੋਨਾਮੋਤੀ ਤੋਂ ਕਣਕ ਦੀ ਫ਼ਸਲ ਲਈ ਹੈ ਜੋ ਕਿ ਚਾਰ ਹਜ਼ਾਰ ਸਾਲ ਪੁਰਾਣਾ ਬੀਜ਼ ਮੰਨਿਆ ਜਾਂਦਾ ਹੈ।
ਗੁਰਸਿਮਰਨ ਸਿੰਘ ਦਾ ਕਹਿਣਾ ਹੈ ਕਿ ਕਣਕ ਦੀ ਇਹ ਕਿਸਮ ਦੀ ਗੁਣਵੱਤਾ ਹਾਈਬ੍ਰਿਡ ਕਣਕ ਦੀਆਂ ਕਿਸਾਮਾਂ ਦੇ ਮੁਕਾਬਲੇ ਬਹੁਤ ਜਿਆਦਾ ਹੈ। ਇਸ ਵਿਚ ਹਾਈ ਫਾਈਬਰ ਹੋਣ ਦੇ ਨਾਲ-ਨਾਲ ਗਲੂਟਨ ਦੀ ਮਾਤਰਾ ਬਹੁਤ ਘੱਟ ਹੈ ਅਤੇ ਇਹ ਕਣਕ ਫੌਲਿਕ ਐਸਿਡ ਨਾਲ ਭਰਪੂਰ ਹੈ। ਇਸਦਾ ਪ੍ਰਤੀ ਏਕੜ ਝਾੜ ਭਾਵੇਂ ਘੱਟ ਹੈ ਪਰ ਇਹ ਮੰਡੀ ਵਿੱਚ ਸੱਤ ਹਜ਼ਾਰ ਤੋਂ ਲੈ ਕੇ ਅੱਠ ਹਜ਼ਾਰ ਪ੍ਰਤੀ ਕੁਇੰਟਲ ਤੱਕ ਵਿਕ ਜਾਂਦੀ ਹੈ।
ਗੁਰਸਿਮਰਨ ਸਿੰਘ ਮੁਤਾਬਕ ਇਸਦੀ ਮੰਗ ਪੈਦਾਵਰ ਨਾਲੋਂ ਜਿਆਦਾ ਹੋਣ ਕਰਕੇ ਫਸਲ ਵੇਚਣ ਵਿੱਚ ਕੋਈ ਸਮੱਸਿਆ ਨਹੀਂ ਆਉਂਦੀ। ਇਸ ਹੇਠਲੀ ਵੀਡੀਓ ਵਿੱਚ ਕਣਕ ਦੇ ਇਸ ਬੀਜ਼ ਦੀ ਖੇਤੀ ਅਤੇ ਇਸਦੇ ਅਸਲੀ ਬੀਜ਼ ਦੀ ਪਛਾਣ ਬਾਰੇ ਗੱਲਬਾਤ ਕੀਤੀ ਗਈ ਹੈ:-
4 ਹਜ਼ਾਰ ਸਾਲ ਪੁਰਾਣੇ ਕਣਕ ਦੇ ਬੀਜ਼ ਦੀ ਅਸਲ ਸਚਾਈ ਜਾਣੋ ਇਸ ਕਿਸਾਨ ਤੋਂ
More from AgricultureMore posts in Agriculture »
Be First to Comment