ਭਾਰਤ ਦੇ ਸੂਬੇ ਕਰਨਾਟਕ ਨਾਲ ਸਬੰਧਤ ਕੁੱਝ ਵਾਤਾਵਰਨ ਕਾਰਕੁੰਨ, ਅੰਨਦਾਨਾ (https://www.annadana-india.org) ਨਾਂ ਦੀ ਇੱਕ ਸੰਸਥਾ ਚਲਾਉਂਦੇ ਹਨ। ਇਹ ਸੰਸਥਾ ਸਾਲ 2001 ਤੋਂ ਦੇਸੀ ਬੀਜਾਂ ਅਤੇ ਖੇਤੀ ਵਿਧੀਆਂ ਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੰਮ ਕਰ ਰਹੀ ਹੈ। ਇਹ ਸੰਸਥਾ ਕੁਦਰਤੀ ਖੇਤੀ ਅਤੇ ਦੇਸੀ ਬੀਜਾਂ ਦੀ ਮਹੱਤਤਾ ਸੰਬੰਧੀ ਕਿਸਾਨਾਂ ਨੂੰ ਜਾਗਰੁਕ ਕਰਦੀ ਹੈ ਅਤੇ ਉਨ੍ਹਾਂ ਨੂੰ ਇਸ ਸਬੰਦੀ ਟ੍ਰੇਨਿੰਗ ਵੀ ਦਿੰਦੀ ਹੈ।
ਇਸ ਸੰਸਥਾ ਦੇ ਸੰਚਾਲਕ ਸੰਗੀਤਾ ਸ਼ਰਮਾਂ ਦੱਸਦੇ ਹਨ, “ਹਾਈਬ੍ਰਿਡ ਬੀਜਾਂ ਅਤੇ ਕੈਮੀਕਲ ਸਪਰੇਹਾਂ ਨਾਲ ਜਲ ਅਤੇ ਜ਼ਮੀਨ ਪ੍ਰਦੂਸ਼ਤ ਹੋਏ ਹਨ ਅਤੇ ਕਿਸਾਨ ਰਵਾਇਤੀ ਖੇਤੀ ਅਤੇ ਦੇਸੀ ਬੀਜਾਂ ਤੋਂ ਹੱਥ ਧੋ ਬੈਠੇ ਹਨ ਜਿਸਦਾ ਨਤੀਜਾ ਇਹ ਨਿੱਕਲਿਆ ਹੈ ਕਿ ਬਹੁ-ਕੌਮੀ ਕੰਪਨੀਆਂ ਕਿਸਾਨਾਂ ਨੂੰ ਹਾਈਬ੍ਰੈੱਡ ਬੀਜ, ਕੀਟਨਾਸ਼ਕ ਅਤੇ ਖਾਦਾਂ ਵੇਚ ਕੇ ਮੋਟਾ ਮੁਨਾਫਾ ਕਮਾ ਰਹੀਆਂ ਹਨ ਅਤੇ ਕਿਸਾਨ ਆਪਣੇ ਵਿਰਾਸਤੀ ਬੀਜ ਗੁਆ ਚੁੱਕੇ ਹੋਣ ਕਰਕੇ ਅਤੇ ਦੇਸੀ ਤਕਨੀਕਾਂ ਵਿਾਸਰਨ ਕਰਕੇ ਇਨ੍ਹਾਂ ਕੰਪਨੀਆਂ ਤੇ ਨਿਰਭਰ ਹਨ। ਜਿਸਦਾ ਸਿੱਟਾ ਇਹ ਨਿਿਕਲਿਆ ਹੈ ਕਿ ਕਿਸਾਨ ਕਰਜ਼ੇ ਹੇਠ ਹਨ, ਕਿਸਾਨ ਦਾ ਪਰਿਵਾਰ ਕਜੁਪੋਸ਼ਣ ਦਾ ਸ਼ਿਕਾਰ ਹੈ, ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ ਅਤੇ ਸਾਡੀ ਮਿੱਟੀ, ਹਵਾ ਅਤੇ ਪਾਣੀ ਇਨ੍ਹਾਂ ਖਤਰਨਾਕ ਕੈਮੀਕਲ ਕੀਟਨਾਸ਼ਕਾਂ ਨਾਲ ਤਬਾਹ ਹੋਣ ਦੇ ਕੰਢੇ ਹੈ।
ਜੇ ਇਸ ਨੂੰ ਰੋਕਣਾ ਹੈ ਤਾਂ ਦੇਸੀ ਬੀਜ ਸੰਭਾਲਣੇ ਪੈਣਗੇ ਅਤੇ ਸਾਡੀ ਵਿਰਾਸਤੀ ਖੇਤੀ ਵਿਧੀ ਅਪਨਾਉਣੀ ਪਵੇਗੀ ਜੋ ਸਾਡੇ ਪੁਰਖੇ ਸਦੀਆਂ ਤੋਂ ਕਰਦੇ ਆ ਰਹੇ ਸਨ।” ਇਸ ਸਸੰਥਾ ਦੇ ਇਹ ਸੰਸਥਾ ਸਬਜ਼ੀਆਂ, ਦਾਲਾਂ ਅਤੇ ਅਨਾਜ ਦੀਆਂ ਭਾਰਤ ਵਿੱਚ ਪਾਈਆਂ ਜਾਣ ਵਾਲੀਆਂ ਦੇਸੀ ਕਿਸਮਾਂ ਦੀ ਖੋਜ ਅਤੇ ਸਾਂਭ-ਸੰਭਾਲ ਦਾ ਕੰਮ ਵੀ ਕਰਦੀ ਹੈ। ਇਸ ਹੇਠਲੀ ਵੀਡੀਓ ਵਿੱਚ ਇਸ ਸੰਸਥਾ ਦੀ ਆਗੂ ਸੰਗੀਤਾ ਸ਼ਰਮਾ ਨਾਲ ਸੰਸਥਾ ਦੇ ਕੰਮ-ਢੰਗ ਅਤੇ ਇਸਦੀ ਮਹੱਤਤਾ ਬਾਰੇ ਗੱਲਬਾਤ ਕੀਤੀ ਗਈ ਹੈ:-
ਪੰਜਾਬ ਦਾ ਸਦੀਆਂ ਪੁਰਾਣਾ ਖੇਤੀ ਸੱਭਿਆਚਾਰ ਕਿਵੇਂ ਖਤਮ ਕੀਤਾ ਗਿਆ
More from AgricultureMore posts in Agriculture »
Be First to Comment