ਪੰਜਾਬ ਦੇ ਸ਼ਹਿਰ ਭਦੌੜ ਦੇ ਰਹਿਣ ਵਾਲੇ ਸ਼ਗਨਪ੍ਰੀਤ ਸਿੰਘ ਅਤੇ ਉਸਦਾ ਪਰਿਵਾਰ ਵੱਖਰੀ ਮਿਸਾਲ ਪੇਸ਼ ਕਰ ਰਹੇ ਹਨ। ਛੋਟੇ ਪਰਿਵਾਰਾਂ ਦੇ ਰੁਝਾਨ ਦੇ ਸਮੇਂ ਵਿੱਚ ਇਹ ਸਾਂਝੇ ਪਰਿਵਾਰ ਵਿੱਚ ਰਹਿ ਰਹੇ ਹਨ। ਸ਼ਗਨਪ੍ਰੀਤ ਅਤੇ ਉਸਦੇ ਤਾਏ ਦਾ ਪਰਿਵਾਰ ਸਾਂਝੀ ਖੇਤੀ ਕਰਦੇ ਹਨ। ਖੇਤੀ ਕਰਨ ਦਾ ਉਨ੍ਹਾਂ ਦਾ ਤਰੀਕਾ ਵੀ ਆਧੁਨਿਕ ਹੈ।
ਸ਼ਗਨਪ੍ਰੀਤ ਫਗਵਾੜਾ ਤਕਨੀਕ ਦੇ ਅਨੁਸਾਰ ਖੇਤੀ ਕਰਦੇ ਹਨ। ਇਸ ਤਕਨੀਕ ਵਿੱਚ ਇੱਕ ਮੁੱਖ ਫਸਲ ਹੁੰਦੀ ਹੈ ਅਤੇ ਉਸਦੇ ਨਾਲ ਉਸੇ ਫਸਲ ਵਿੱਚ ਰੁੱਤ ਅਨੁਸਾਰ ਕਈ ਹੋਰ ਫਸਲਾਂ ਦੀ ਖੇਤੀ ਵੀ ਕੀਤੀ ਜਾਂਦੀ ਹੈ ਜਿਵੇਂ ਸਬਜ਼ੀਆਂ, ਦਾਲਾਂ ਅਤੇ ਹਲਦੀ ਆਦਿ। ਇਸ ਤਕਨੀਕ ਵਿੱਚ ਖਾਦਾਂ ਅਤੇ ਰੇਹਾਂ ਸਪਰੇਹਾਂ ਦੀ ਵਰਤੋਂ ਨਾਮਾਤਰ ਹੀ ਹੁੰਦੀ ਹੈ।
ਫਸਲਾਂ ਦੀ ਬਿਜਾਈ ਇਸ ਤਰੀਕੇ ਨਾਲ ਕੀਤੀ ਜਾਂਦੀ ਹੈ ਕਿ ਇੱਕ ਫਸਲ ਦੂਜੀ ਫਸਲ ਲਈ ਸਹਾਇਕ ਹੁੰਦੀ ਹੈ। ਸ਼ਗਨਪ੍ਰੀਤ ਆਪਣੇ ਖੇਤ ਦੀਆਂ ਫਸਲਾਂ ਸਬਜ਼ੀਆਂ ਆਪਣੀ ਕਾਰ ਉੱਤੇ ਪਿੰਡਾਂ ਸ਼ਹਿਰਾਂ ਵਿੱਚ ਤੁਰ ਫਿਰ ਕੇ ਵੇਚਦੇ ਹਨ। ਸ਼ਗਨਪ੍ਰੀਤ ਦਾ ਕਹਿਣਾ ਹੈ ਕਿ ਜੇ ਪੰਜਾਬ ਦੇ ਕਿਸਾਨਾਂ ਨੇ ਕਾਮਯਾਬ ਹੋਣਾ ਹੈ ਤਾਂ ਖੇਤੀ ਦੇ ਨਵੇਂ ਢੰਗ ਤਰੀਕੇ ਸਿੱਖਣੇ ਪੈਣੇ ਹਨ। ਸ਼ਗਨਪ੍ਰੀਤ ਚਾਹਵਾਨ ਕਿਸਾਨਾਂ ਨੂੰ ਮੁਫ਼ਤ ਵਿੱਚ ਟਰੇਨਿੰਗ ਵੀ ਦਿੰਦੇ ਹਨ।
ਹੇਠਲੀ ਵੀਡੀਓ ਵਿੱਚ ਸ਼ਗਨਪ੍ਰੀਤ ਦੇ ਖੇਤੀ ਮਾਡਲ ਅਤੇ ਉਸਦੇ ਮਾਰਕੀਟਿੰਗ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ:-
ਆਪਣੀ ਫ਼ਸਲ ਆਪ ਵੇਚ ਕੇ ਚੰਗਾ ਮੁਨਾਫਾ ਕਮਾਉਣ ਵਾਲਾ ਸਾਂਝਾ ਪਰਿਵਾਰ
More from AgricultureMore posts in Agriculture »
Be First to Comment