ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਰਣਸੀਂਹ ਕਲਾਂ ਦੀ ਪੰਚਾਇਤ ਨੇ ਵਿਕਾਸ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਰਣਸੀਂਹ ਕਲਾਂ ਦੇ ਨੌਜਵਾਨ ਸਰਪੰਚ ਦੀ ਅਗਵਾਈ ਵਿੱਚ ਪਿੰਡ ਵਿੱਚ ਲੋਕ ਭਲਾਈ ਅਤੇ ਵਿਕਾਸ ਦੇ ਅਜਿਹੇ ਕੰਮ ਹੋਏ ਹਨ ਕਿ ਇਹ ਪਿੰਡ ਕਿਸੇ ਵਿਕਸਤ ਮੁਲਕ ਦੇ ਪਿੰਡ ਦਾ ਭੁਲੇਖਾ ਪਾਉਂਦਾ ਹੈ। ਪ੍ਰਦੂਸ਼ਣ ਮੁਕਤ ਖੇਤੀ ਅਤੇ ਪਾਣੀ ਦੀ ਸਾਂਭ-ਸੰਭਾਲ ਨੂੰ ਲੈ ਕੇ ਪਿੰਡ ਵਿੱਚ ਬਹੁਤ ਸ਼ਾਨਦਾਰ ਕੰਮ ਕੀਤਾ ਗਿਆ ਹੈ।
ਪਿੰਡ ਦੇ ਗਦੇ ਪਾਣੀ ਨੂੰ ਕੁਦਰਤੀ ਤਰੀਕੇ ਨਾਲ ਸੋਧ ਕੇ ਖੇਤੀ ਲਈ ਵਰਤਿਆ ਜਾਂਦਾ ਹੈ। ਪਿੰਡ ਵਿੱਚ ਸ਼ਾਨਦਾਰ ਲਾਇਬ੍ਰੇਰੀ ਬਣੀ ਹੋਈ ਹੈ ਜਿੱਥੇ ਪਿੰਡ ਵਾਸੀਆਂ ਨੂੰ ਕਿਤਾਬਾਂ ਪੜਨ ਦੇ ਪੈਸੇ ਵੀ ਦਿੱਤੇ ਜਾਂਦੇ ਹਨ। ਪਿੰਡ ਦੀ ਪੰਚਾਇਤ ਪਲਸਾਟਿਕ ਕਬਾੜ ਦੇ ਬਦਲੇ ਪਿੰਡ ਵਾਸੀਆਂ ਨੂੰ ਖੰਡ, ਗੁੜ ਅਤੇ ਚੌਲ ਵੰਡਦੀ ਹੈ।
ਪਿੰਡ ਵਿੱਚ ਸੀਵਰੇਜ ਆਧੁਨਿਕ ਤਰੀਕੇ ਨਾਲ ਪਾਇਆ ਗਿਆ ਹੈ ਅਤੇ ਪਿੰਡ ਦੀ ਹਰ ਸੜਕ ਗਲੀ ਪੱਕੀ ਕੀਤੀ ਹੋਈ ਹੈ। ਪਿੰਡ ਦੇ ਗੰਦੇ ਛੱਪੜ ਨੂੰ ਸੁੰਦਰ ਝੀਲ ਵਿੱਚ ਤਬਦੀਲ ਕੀਤਾ ਗਿਆ ਹੈ। ਇਥੋਂ ਤੱਕ ਕੇ ਕਿਸਾਨਾਂ ਨੂੰ ਫਲਦਾਰ ਬੂਟੇ ਮੁਫਤ ਵੰਡੇ ਜਾਂਦੇ ਹਨ ਅਤੇ ਇਨ੍ਹਾਂ ਦੀ ਸਾਂਭ ਸੰਭਾਲ ਲਈ ਖਰਚਾ ਵੀ ਦਿੱਤਾ ਜਾਂਦਾ ਹੈ।
ਪ੍ਰਦੂਸ਼ਣ ਰੋਕਣ ਲਈ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਪੰਚਾਇਤ ਬੋਨਸ ਵੀ ਦਿੰਦੀ ਹੈ। ਇਸ ਨਿਵੇਕਲੇ ਕਾਰਜ ਲਈ ਪਿੰਡ ਦੀ ਪੰਚਾਇਤ ਨੂੰ ਭਾਰਤ ਦੀ ਸਰਕਾਰ ਅਤੇ ਸੂਬਾ ਪੰਜਾਬ ਦੀ ਸਰਕਾਰ ਵੱਲੋਂ ਐਵਾਰਡ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਹੇਠਲੀ ਵੀਡੀਓ ਵਿੱਚ ਪਿੰਡ ਵਿੱਚ ਹੋਏ ਵਿਕਾਸ ਦੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ ਹੈ:-
ਕੈਨੇਡਾ ਨਾਲੋਂ ਵੱਧ ਸਹੂਲਤਾਂ ਦੇਣ ਵਾਲਾ ਪੰਜਾਬ ਦਾ ਪਿੰਡ
More from MotivationalMore posts in Motivational »
Be First to Comment