ਪੰਜਾਬੀ ਨੌਜਵਾਨ ਜਸਮਿੰਦਰ ਸਿੰਘ ਕਾਮਯਾਬੀ ਦੀ ਆਪਣੀ ਕਹਾਣੀ ਲਿਖ ਰਿਹਾ ਹੈ। ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਵਾੜਾ ਕਿਸ਼ਨਪੁਰਾ ਨਾਲ ਸਬੰਧ ਰੱਖਣ ਵਾਲਾ ਜਸਮਿੰਦਰ ਸਿੰਘ ਕਿਸਾਨੀ ਪਰਿਵਾਰ ਨਾਲ ਸਬੰਧ ਰੱਖਦਾ ਹੈ।ਜਸਮਿੰਦਰ ਸਿੰਘ ਨੇ ਡੀ ਫਾਰਮੇਸੀ ਦੀ ਪੜ੍ਹਾਈ ਕੀਤੀ ਹੋਈ ਹੈ ਪਰ ਉਸਦੇ ਰੋਜ਼ਗਾਰ ਦਾ ਸਾਧਨ ਉਸਦਾ ਸ਼ੌਕ ਬਣਿਆ ਹੈ।
ਜਸਮਿੰਦਰ ਸਿੰਘ ਦੱਸਦੇ ਹਨ, “ਖੇਤੀਬਾੜੀ ਵਾਲੇ ਘਰ ਵਿੱਚ ਦੁਧਾਰੂ ਜਾਨਵਰ ਤਾਂ ਹੁੰਦੇ ਹੀ ਹਨ। ਇਸਤੋਂ ਇਲਾਵਾ ਸਾਡੇ ਪਰਿਵਾਰ ਨੂੰ ਕੁੱਤੇ ਰੱਖਣ ਦਾ ਸ਼ੌਕ ਵੀ ਸੀ। ਵਿਰਾਸਤ ਵਿੱਚ ਮਿਲਿਆ ਇਹ ਸ਼ੌਕ ਹੀ ਮੇਰੇ ਲਈ ਵਰਦਾਨ ਬਣ ਗਿਆ। ਮੈਂ ਦੋ ਤਿੰਨ ਚੰਗੀ ਨਸਲ ਦੇ ਕੁੱਤੇ ਰੱਖ ਲਏ। ਸ਼ੁਰੂ ਵਿੱਚ ਥੋੜੇ ਬਹੁਤ ਮੁਨਾਫ਼ੇ ਨਾਲ ਮੈਂ ਖ਼ਰੀਦ ਵੇਚ ਕਰ ਲੈਂਦਾ ਸੀ। ਲਾਕਡਾਊਨ ਵਿੱਚ ਮੇਰਾ ਕਾਫ਼ੀ ਨੁਕਸਾਨ ਹੋਇਆ ਤਾਂ ਮੈਂ ਕੰਮ ਨੂੰ ਬਦਲਣ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਮੈਂ ਪੰਛੀਆਂ ਦੀ ਬਰੀਡਿੰਗ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਇੱਕ ਇੱਕ ਕਰਕੇ ਮੇਰੇ ਕੋਲ ਵੱਖ-ਵੱਖ ਨਸਲਾਂ ਦੇ ਜਾਨਵਰ ਅਤੇ ਪੰਛੀ ਇਕੱਠੇ ਹੁੰਦੇ ਗਏ। ਮੇਰਾ ਕੰਮ ਵਧੀਆ ਚੱਲ ਪਿਆ।
ਹੁਣ ਮੇਰੇ ਕੋਲ 300 ਰੁਪਏ ਤੋਂ ਲੈ ਕੇ 25 ਹਜ਼ਾਰ ਤੱਕ ਦਾ ਵੀ ਪੰਛੀ ਹੈ। ਪੂਰੇ ਭਾਰਤ ਵਿੱਚ ਮੈਂ ਆਨਲਾਈਨ ਸਪਲਾਈ ਕਰਦਾ ਹਾਂ। ਕਈ ਵਾਰ ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਵੀ ਆਰਡਰ ਤੇ ਮੰਗਵਾ ਲੈਂਦੇ ਹਨ। ਮਾੜੇ ਤੋਂ ਮਾੜੇ ਦਿਨ ਵੀ ਮੈਂ 2 ਤੋਂ 3 ਹਜ਼ਾਰ ਤੱਕ ਕਮਾ ਲੈਂਦਾ ਹਾਂ। ਕਈ ਵਾਰ ਲੱਖਾਂ ਦਾ ਆਰਡਰ ਇਕੱਠਾ ਹੀ ਆ ਜਾਂਦਾ ਹੈ। ਕਈ ਲੋਕ ਮੈਨੂੰ ਮੇਰੀ ਸਫਲਤਾ ਦਾ ਰਾਜ ਪੁੱਛਦੇ ਹਨ। ਮੇਰੀ ਸਫਲਤਾ ਦੇ ਦੋ ਹੀ ਮੁੱਖ ਕਾਰਨ ਹਨ, ਇੱਕ ਤਾਂ ਮੈਂ ਕਿਸੇ ਵੀ ਗਾਹਕ ਨਾਲ ਕੋਈ ਹੇਰਾਫੇਰੀ ਨਹੀਂ ਕਰਦਾ ਦੂਸਰਾ ਮੇਰੇ ਜਾਨਵਰਾਂ ਦੀ ਦੇਖਭਾਲ। ਮੈਂ ਦਿਨ ਦੇ 20 ਘੰਟੇ ਇੰਨਾ ਦੇ ਨਾਲ ਹੀ ਹੁੰਦਾ ਹਾਂ।”
ਜਸਮਿੰਦਰ ਸਿੰਘ ਦੇ ਕਾਰੋਬਾਰ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ:-
ਕਾਮਯਾਬੀ ਦੇ ਨਵੇਂ ਰਾਹ ਬਣਾਉਂਦਾ ਨੌਜਵਾਨ
More from MotivationalMore posts in Motivational »
Be First to Comment