ਪੰਜਾਬ ਸੂਬੇ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਪਿੰਡ ਹਥੋਆ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਗੁਰਸਿਮਰਨ ਸਿੰਘ ਆਪਣੇ ਖੇਤੀ ਉਤਪਾਦਾਂ ਤੋਂ ਖ਼ੁਦ ਖਾਣਯੋਗ ਵਸਤਾਂ ਤਿਆਰ ਕਰਕੇ ਚੰਗਾ ਮੁਨਾਫ਼ਾ ਕਮਾ ਰਹੇ ਹਨ। ਗੁਰਸਿਮਰਨ ਸਿੰਘ ਨੇ ਅਜਿਹਾ ਮਸ਼ੀਨੀ ਕੋਹਲੂ ਲਾਇਆ ਹੈ ਜੋ ਬਲਦਾਂ ਨਾਲ ਚੱਲਣ ਵਾਲੇ ਪੁਰਾਣੇ ਕੋਹਲੂ ਵਾਂਗ ਹੀ ਕੰਮ ਕਰਦਾ ਹੈ।
ਗੁਰਸਿਮਰਨ ਸਿੰਘ ਦਾ ਕਹਿਣਾ ਹੈ, “ਇਹ ਮਸ਼ੀਨ ਨਵੀਂ ਹੈ ਪਰ ਤੇਲ ਕੱਢਣ ਦੀ ਤਕਨੀਕ ਉਹੀ ਸਦੀਆਂ ਪੁਰਾਣੀ ਹੈ ਜਿਸ ਨਾਲ ਤੇਲ ਦੇ ਸਾਰੇ ਤੱਤ ਬਣੇ ਰਹਿੰਦੇ ਹਨ, ਇਸ ਕਰਕੇ ਇਸ ਤੇਲ ਦੀ ਮੰਗ ਬਹੁਤ ਹੈ। ਇਸ ਨਾਲ ਲੋਕਾਂ ਨੂੰ ਸ਼ੁੱਧ ਅਤੇ ਤੱਤਾਂ ਨਾਲ ਭਰਪੂਰ ਤੇਲ ਮਿਲਦਾ ਹੈ ਅਤੇ ਕਿਸਾਨ ਨੂੰ ਵੀ ਚੰਗੀ ਆਮਦਨ ਹੁੰਦੀ ਹੈ। ਇਹ ਮਸ਼ੀਨ ਸਸਤੀ ਅਤੇ ਘੱਟ ਜਗ੍ਹਾ ਘੇਰਨ ਵਾਲੀ ਹੋਣ ਕਰਕੇ ਕੋਈ ਵੀ ਆਪਣੇ ਘਰ ਜਾਂ ਖੇਤ ਵਿੱਚ ਲਾ ਸਕਦਾ ਹੈ।”
ਹੇਠਲੀ ਵੀਡੀਓ ਵਿੱਚ ਇਸ ਨਵੀਂ ਮਸ਼ੀਨ ਦੀ ਕੰਮ ਵਿਧੀ ਬਾਰੇ ਜਾਣਕਾਰੀ ਦਿੱਤੀ ਗਈ ਹੈ:-
ਇਸ ਸਸਤੀ ਮਸ਼ੀਨ ਨਾਲ ਕਰੋ ਘਰ ਬੈਠੇ ਕਮਾਈ
More from AgricultureMore posts in Agriculture »
Be First to Comment