Press "Enter" to skip to content

ਗ਼ਰੀਬੀ ਨੇ ਕਬੱਡੀ ਛਡਾਈ ਤਾਂ ਬੇਟੀਆਂ ਰਾਹੀਂ ਕੀਤਾ ਸੁਪਨਾ ਪੂਰਾ

ਜੇ ਇਰਾਦਾ ਦ੍ਰਿੜ੍ਹ ਹੋਵੇ ਤਾਂ ਅੱਤ ਦੇ ਮਾੜੇ ਹਾਲਾਤ ਵੀ ਇਨਸਾਨ ਦੇ ਹੌਸਲੇ ਅੱਗੇ ਬੌਣੇ ਸਾਬਤ ਹੁੰਦੇ ਹਨ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਠੂਰ ਦੀ ਰਹਿਣ ਵਾਲੀ ਕਮਲਜੀਤ ਕੌਰ ਦੀ ਕੁੱਝ ਅਜਿਹੀ ਹੀ ਕਹਾਣੀ ਹੈ। ਘਰ ਦੀ ਗ਼ਰੀਬੀ ਕਾਰਨ ਕਮਲਜੀਤ ਨੂੰ ਸਕੂਲ ਜਾਣ ਦਾ ਮੌਕਾ ਨਹੀਂ ਮਿਲਿਆ ਪਰ ਕਮਲਜੀਤ ਨੂੰ ਬਚਪਨ ਤੋਂ ਹੀ ਕਬੱਡੀ ਦਾ ਸ਼ੌਕ ਸੀ। ਕਮਲਜੀਤ ਜਦੋਂ ਆਪਣੇ ਪਿੰਡ ਦੇ ਸਕੂਲ ਵਿੱਚ ਕੁੜੀਆਂ ਨੂੰ ਕਬੱਡੀ ਖੇਡਦਿਆਂ ਦੇਖਦੀ ਤਾਂ ਉਸਦਾ ਮਨ ਖੇਡਣਾ ਲੋਚਦਾ ਪਰ ਹਾਲਾਤ ਅੱਗੇ ਕੋਈ ਪੇਸ਼ ਨਾ ਗਈ।

ਛੋਟੀ ਉਮਰ ਵਿੱਚ ਹੀ ਉਸ ਦਾ ਵਿਆਹ ਹੋ ਗਿਆ। ਕਮਲਜੀਤ ਨੇ ਦੋ ਬੱਚੀਆਂ ਨੂੰ ਜਨਮ ਦਿੱਤਾ। ਬੱਚਿਆਂ ਅਤੇ ਪਰਿਵਾਰ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਕਮਲਜੀਤ ਨੂੰ ਖੇਡਾਂ ਦਾ ਸ਼ੌਕ ਵਿਸਾਰ ਦਿੱਤਾ। ਇੱਕ ਦਿਨ ਉਸਦੇ ਪਤੀ ਨੇ ਟੀਵੀ ਉੱਤੇ ਚੱਲ ਰਹੇ ਕੁੜੀਆਂ ਦੇ ਕਬੱਡੀ ਦੇ ਮੈਚ ਦੇਖਣ ਲਈ ਕਮਲਜੀਤ ਨੂੰ ਆਵਾਜ਼ ਮਾਰੀ ਤਾਂ ਉਸਦਾ ਬਚਪਨ ਦਾ ਸ਼ੌਕ ਦੁਬਾਰਾ ਜਾਗ ਪਿਆ। ਉਸ ਦੇ ਪਤੀ ਨੇ ਉਸ ਨੂੰ ਕਬੱਡੀ ਖੇਡਣ ਲਈ ਉਤਸ਼ਾਹਿਤ ਕੀਤਾ। ਕਮਲਜੀਤ ਦਾ ਕੈਰੀਅਰ ਚਮਕਿਆ। ਮਲੇਸ਼ੀਆ ਵਿੱਚ ਹੋਏ ਕਬੱਡੀ ਮੁਕਾਬਲਿਆਂ ਵਿੱਚ ਉਸਨੇ ਸੋਨ ਤਗਮਾ ਜਿੱਤਿਆ।

ਕਮਲਜੀਤ ਨੂੰ ਮਲੇਸ਼ੀਆ ਦੀ ਇੱਕ ਖੇਡ ਸੰਸਥਾ ਵੱਲੋਂ ਮਲੇਸ਼ੀਆ ਵਿੱਚ ਰਹਿ ਕੇ ਹੀ ਕਬੱਡੀ ਖੇਡਣ ਦਾ ਕਰਾਰ ਨਾਮਾ ਮਿਲ ਗਿਆ। ਕੁੱਝ ਮਹੀਨਿਆਂ ਬਾਅਦ ਹੀ ਉਸਦੇ ਪਤੀ ਦੀ ਮੌਤ ਹੋ ਗਈ। ਪਤੀ ਦੀ ਮੌਤ ਤੋਂ ਬਾਅਦ ਕਬੱਡੀ ਖੇਡਣਾ ਆਸਾਨ ਨਹੀਂ ਸੀ। ਕਮਲਜੀਤ ਕੌਰ ਨੇ ਹਿੰਮਤ ਨਹੀਂ ਹਾਰੀ ਅਤੇ ਇਕੱਲੇ ਦੋ ਲੜਕੀਆਂ ਦੇ ਪਾਲਨ-ਪੋਸ਼ਣ ਦੀ ਜ਼ਿੰਮੇਵਾਰੀ ਨਿਭਾਈ ਪਰ ਧੀਆਂ ਨੂੰ ਪਾਲਣ ਲਈ ਕਮਲਜੀਤ ਨੂੰ ਖੇਡ ਛੱਡਣੀ ਪਈ।

ਕਮਲਜੀਤ ਹੁਣ ਆਪਣੀਆਂ ਦੋਵੇਂ ਧੀਆਂ ਨੂੰ ਐਥਲੈਟਿਕਸ ਖੇਡ ਵਿੱਚ ਪਾਇਆ ਹੈ। ਉਸਦੀਆਂ ਦੋਵੇਂ ਬੇਟੀਆਂ ਪੰਜਾਬ ਪੱਧਰ ਦੀਆਂ ਖਿਡਾਰਨਾਂ ਬਣ ਚੁੱਕੀਆਂ ਹਨ। ਕਮਲਜੀਤ ਦਾ ਕਹਿਣਾ ਹੈ ਕਿ ਉਹ ਆਪਣੇ ਅਧੂਰੇ ਸੁਪਨਿਆਂ ਨੂੰ ਬੱਚਿਆਂ ਰਾਹੀਂ ਪੂਰਾ ਕਰੇਗੀ।
ਤੁਸੀਂ ਹੇਠਲੇ ਲਿੰਕ ਨੂੰ ਖੋੋਲ ਕੇ ਵੀਡੀਓ ਦੇਖ ਸਕਦੇ ਹੋ

Be First to Comment

Leave a Reply

Your email address will not be published. Required fields are marked *

How beautiful the world would be if it was like this factory ਦੁਨੀਆ ਕਿੰਨੀ ਖ਼ੂਬਸੂਰਤ ਹੋਵੇ ਜੇ ਇਸ ਫ਼ੈਕਟਰੀ ਵਰਗੀ ਹੋਵੇ “Do the best you can until you know better. Then when you know better, do better.” — Maya Angelou An NGO that collects trash to educate poor students