ਪਲਾਸਟਿਕ ਦਾ ਕੂੜਾ ਵਾਤਾਵਰਨ ਲਈ ਇੱਕ ਵੱਡੀ ਸਮੱਸਿਆ ਹੈ। ਇਹ ਮਿੱਟੀ ਵਿੱਚ ਦੱਬੇ ਜਾਣ ਤੇ ਵੀ ਗਲਦਾ ਨਹੀਂ ਹੈ ਅਤੇ ਬਹੁਤ ਸਾਰਾ ਪ੍ਰਦੂਸ਼ਣ ਵੀ ਕਰਦਾ ਹੈ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਪਲਾਸਟਿਕ ਦੇ ਕਚਰੇ ਨੂੰ ਖ਼ਤਮ ਕਰਨ ਲਈ ਕੋਈ ਕੇਂਦਰੀ ਯੋਜਨਾ ਨਹੀਂ ਹੈ, ਉੱਥੇ ਸਮੱਸਿਆ ਹੋਰ ਵੀ ਵੱਡੀ ਹੋ ਜਾਂਦੀ ਹੈ।
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਸਰਦੂਲੇਵਾਲਾ ਦੇ ਰਹਿਣ ਵਾਲੇ ਸੁਮਨਦੀਪ ਕੁਮਾਰ ਨੇ ਇਸ ਸਮੱਸਿਆ ਦਾ ਇੱਕ ਸ਼ਾਨਦਾਰ ਹੱਲ ਕੱਢਿਆ ਹੈ। ਸੁਮਨਦੀਪ ਨੇ ਅਜਿਹੀ ਮਸ਼ੀਨਰੀ ਵਿਕਸਿਤ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਸ ਨਾਲ ਪਲਾਸਟਿਕ ਦੇ ਕੂੜੇ ਤੋਂ ਫ਼ਰਸ਼ੀ ਟਾਈਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਸੁਮਨਦੀਪ ਪੁਰੇ ਮਾਨਸਾ ਜ਼ਿਲ੍ਹੇ ਦਾ ਪਲਾਸਟਿਕ ਦੇ ਲਿਫਾਫੀਆਂ ਦਾ ਕੂੜਾ ਆਪਣੀ ਇਸ ਛੋਟੀ ਜਿਹੀ ਫ਼ੈਕਟਰੀ ਵਿੱਚ ਸਮੇਟ ਰਿਹਾ ਹੈ। ਉਸਦਾ ਕਹਿਣਾ ਹੈ ਕਿ ਜੇ ਉਹ ਆਪਣੀ ਮਸ਼ੀਨਰੀ ਦੀ ਸਮਰੱਥਾ ਵਧਾ ਦੇਵੇ ਤਾਂ ਉਹ ਕਈ ਜ਼ਿਲਿਆਂ ਦਾ ਪਲਾਸਟਿਕ ਕੂੜਾ ਇਕੱਲਾ ਹੀ ਸਾਂਭ ਸਕਦਾ ਹੈ। ਸੁਮਨਦੀਪ ਦੀ ਭਵਿੱਖ ਦੀ ਯੋਜਨਾ ਅਜਿਹੀਆਂ ਛੋਟੀਆਂ ਅਤੇ ਘੱਟ ਬਜਟ ਵਾਲੀਆਂ ਮਸ਼ੀਨਾਂ ਬਣਾਉਣ ਦੀ ਹੈ ਤਾਂ ਜੋ ਪੰਜਾਬ ਦੇ ਹਰ ਛੋਟੇ-ਵੱਡੇ ਸ਼ਹਿਰ ਵਿੱਚ ਪਲਾਸਟਿਕ ਦੇ ਕੂੜੇ ਨਾਲ ਨਿਪਟਣ ਲਈ ਇਨ੍ਹਾਂ ਨੂੰ ਲਿਆਂਦਾ ਜਾ ਸਕੇ।
ਹੋਰ ਜਾਣਕਾਰੀ ਲਈ ਹੇਠਲੀ ਵੀਡੀਓ ਵਿੱਚ ਵਿਸਥਾਰ ਸਹਿਤ ਗੱਲਬਾਤ ਕੀਤੀ ਗਈ ਹੈ:-
ਪਲਾਸਟਿਕ ਦੇ ਕੂੜੇ ਦਾ ਮਾਨਸਾ ਦੇ ਇਸ ਨੌਜਵਾਨ ਨੇ ਕੱਢਿਆ ਸ਼ਾਨਦਾਰ ਹੱਲ
More from MotivationalMore posts in Motivational »
Be First to Comment