ਪੰਜਾਬ ਦੇ ਨੌਜਵਾਨਾਂ ਨੂੰ ਜੇ ਭਵਿੱਖ ਸਬੰਧੀ ਸਵਾਲ ਕੀਤਾ ਜਾਵੇ ਤਾਂ ਬਹੁਤੇ ਨੌਜਵਾਨਾਂ ਦੀ ਪਹਿਲੀ ਪਸੰਦ ਵਿਦੇਸ਼ ਜਾ ਕੇ ਵਸਣਾ ਹੀ ਹੁੰਦਾ ਹੈ। ਬਰਨਾਲਾ ਦੇ ਰਹਿਣ ਵਾਲੇ ਬਬਲਦੀਪ ਸਿੰਘ ਦੀ ਵੀ ਇਹੀ ਸੋਚ ਸੀ। ਆਮ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਬੱਬਲਦੀਪ ਸਿੰਘ ਦਾ ਕਹਿਣਾ ਹੈ, “ਮੈਂ ਵੀ ਬਾਹਰ ਜਾਣਾ ਚਾਹੁੰਦਾ ਸੀ। ਏਜੰਟ ਨੇ 20-25 ਲੱਖ ਦਾ ਖਰਚਾ ਦੱਸਿਆ। ਮੇਰੇ ਪਰਿਵਾਰ ਨੂੰ ਇਸ ਲਈ ਬੈਂਕ ਤੋਂ ਲੋਨ ਹੀ ਲੈਣਾ ਪੈਣਾ ਸੀ। ਮੇਰੇ ਕਈ ਦੋਸਤ ਪਹਿਲਾਂ ਹੀ ਬਾਹਰ ਜਾ ਚੁੱਕੇ ਹਨ। ਉਨ੍ਹਾਂ ਦੇ ਨਾਲ ਓਥੋਂ ਦੇ ਕੰਮ ਕਾਰ ਅਤੇ ਓਥੇ ਘਰ ਬਣਾਉਣ ਜਾਂ ਗੱਡੀ ਖਰੀਦਣ ਸਬੰਧੀ ਚਰਚਾ ਹੁੰਦੀ ਰਹਿੰਦੀ ਸੀ। ਇੰਨੇ ਪੈਸੇ ਵਿਆਜ ਤੇ ਚੁੱਕ ਕੇ ਵੀ ਮੈਨੂੰ ਓਥੇ 20-25 ਸਾਲ ਕਿਸ਼ਤਾਂ ਹੀ ਭਰਨੀਆਂ ਪੈਣੀਆਂ ਸਨ।
ਫਿਰ ਮੈਂ ਇੱਥੇ ਰਹਿ ਕੇ ਕੋਈ ਬਿਜ਼ਨਸ ਕਰਨ ਬਾਰੇ ਸੋਚਿਆ। ਮੈਂ 7-8 ਲੱਖ ਲਗਾ ਕੇ ਇੱਥੇ ਸੋਇਆ ਪਨੀਰ ਦਾ ਯੂਨਿਟ ਲਗਾ ਲਿਆ। ਇੱਥੇ ਪਨੀਰ ਬਣਾਉਣ ਤੋਂ ਲੈ ਕੇ ਮਾਰਕੀਟਿੰਗ ਤੱਕ ਸਾਰੇ ਕੰੰਮ ਮੈਂ ਆਪ ਕਰਦਾ ਹਾਂ। ਮੇਰੇ ਪਨੀਰ ਦੀ ਡਿਮਾਂਡ ਰੋਜ਼ ਵਧ ਰਹੀ ਹੈ। ਆਪਣੀ ਕਮਾਈ ਨਾਲ ਹੀ ਮੈਂ ਬੈਂਕ ਦਾ ਲੋਨ ਲਗਪਗ ਖਤਮ ਹੀ ਕਰ ਦਿੱਤਾ ਹੈ।”
ਬਬਲਦੀਪ ਦੇ ਉੱਦਮ ਦਾ ਗਰੋਥ ਰਿਕਾਰਡ ਦੇਖ ਕੇ ਹੁਣ ਕਈ ਬੈਂਕ ਉਸਨੂੰ ਬਿਜ਼ਨਸ ਗਰੋਥ ਲਈ ਲੋਨ ਆਫਰ ਕਰ ਰਹੇ ਹਨ। ਬਬਲਦੀਪ ਆਪਣੇ ਇਸ ਬਿਜ਼ਨਸ ਨੂੰ ਪੂਰੇ ਪੰਜਾਬ ਵਿੱਚ ਪਹੁੰਚਾਉਣਾ ਚਾਹੁੰਦਾ ਹੈ। ਹੇਠਲੀ ਵੀਡੀਓ ਵਿੱਚ ਬਬਲਦੀਪ ਦੇ ਕੰੰਮ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ:-
ਪਨੀਰ ਬਨ੍ਹਾਉਣ ਤੋਂ ਲੈ ਕੇ ਵੇਚਣ ਤੱਕ ਸਾਰੇ ਕੰਮ ਮੈਂ ਆਪ ਕਰਦਾ ਹਾਂ
More from MotivationalMore posts in Motivational »
Be First to Comment