ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਰਾਮਗੜ ਦਾ ਰਹਿਣ ਵਾਲਾ ਜਨਕ ਸਿੰਘ ਹੋਣਹਾਰ ਕਲਾਕਾਰ ਹੈ। ਜਨਕ ਸਿੰਘ ਨੇ ਆਪਣੀ ਮਾਸਟਰ ਡਿਗਰੀ ਲਲਿਤ ਕਲਾ (ਫਾਈਨ ਆਰਟਸ) ਵਿੱਚ ਹੀ ਕੀਤੀ ਹੈ ਪਰ ਇਹ ਸਫ਼ਰ ਉਸ ਲਈ ਇੰਨਾਂ ਅਸਾਨ ਨਹੀਂ ਸੀ। ਮਜ਼ਦੂਰ ਪਰਿਵਾਰ ਵਿੱਚ ਪੈਦਾ ਹੋਏ ਜਨਕ ਸਿੰਘ ਦੇ ਆਰਥਿਕ ਹਾਲਾਤ ਇੰਨੇ ਮਾੜੇ ਸਨ ਕਿ ਕਾਲਜ ਦੀ ਫੀਸ ਭਰਨ ਲਈ ਵੀ ਪੈਸੇ ਨਹੀਂ ਸਨ। ਜਨਕ ਸਿੰਘ ਦੇ ਪਰਿਵਾਰ ਨੂੰ ਉਸਦੀ ਕਾਲਜ ਫੀਸ ਭਰਨ ਲਈ ਆਪਣੀ ਇੱਕੋ ਇੱਕ ਮੱਝ ਵੀ ਵੇਚਣੀ ਪਈ।
ਚੰਡੀਗੜ ਵਿੱਚ ਆਪਣੀ ਪੜਾਈ ਦੌਰਾਨ ਜਨਕ ਸਿੰਘ ਕੋਲ ਰੋਟੀ ਖਾਣ ਲਈ ਵੀ ਪੈਸੇ ਘੱਟ ਪੈ ਜਾਂਦੇ ਸਨ। ਦੋਸਤਾਂ ਮਿਤਰਾਂ ਅਤੇ ਆਪਣੇ ਕਾਲਜ ਦੇ ਸੀਨੀਅਰਜ਼ ਦੇ ਸਹਿਯੋਗ ਨਾਲ ਉਸਨੇ ਆਪਣੀ ਪੜ੍ਹਾਈ ਪੂਰੀ ਕੀਤੀ। ਅੱਜਕੱਲ ਜਨਕ ਸਿੰਘ ਫਰੀਲਾਂਸ ਆਰਟਿਸਟ ਦੇ ਤੌਰ ਤੇ ਕੰਮ ਕਰ ਰਿਹਾ ਹੈ। ਹੁਣ ਉਸਦੀਆਂ ਕਲਾਕ੍ਰਿਤਾਂ ਲੱਖਾਂ ਵਿੱਚ ਵਿਕਦੀਆਂ ਹਨ।
ਉਸਨੇ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਗੌਰਮਿੰਟ ਦੇ ਕਈ ਪ੍ਰੌਜੈਕਟ ਕੀਤੇ ਹਨ।ਆਪਣੀ ਕਲਾ ਕਰਕੇ ਜਨਕ ਸਿੰਘ ਨੂੰ ਨੇਕ ਚੰਦ ਕਲਾ ਐਵਾਰਡ ਸਹਿਤ, ਕਈ ਐਵਾਰਡ ਵੀ ਮਿਲ ਚੁੱਕੇ ਹਨ।
ਜਨਕ ਸਿੰਘ ਹੋਰਨਾਂ ਕਲਾਕਾਰਾਂ ਵਾਂਗ ਵੱਡੇ ਸ਼ਹਿਰ ਵਿੱਚ ਸੈੱਟ ਹੋਣ ਦੀ ਬਜਾਏ ਆਪਣੇ ਪਿੰਡ ਵਿੱਚ ਹੀ ਆਰਟ ਸਟੂਡੀਓ ਬਣਾਉਣਾ ਚਾਹੁੰਦਾ ਹੈ ਤਾਂ ਜੋ ਆਰਥਿਕ ਪੱਖੋਂ ਕਮਜ਼ੋਰ ਬੱਚਿਆਂ ਨੂੰ ਉਨ੍ਹਾਂ ਦੀ ਕਲਾ ਨਿਖਾਰਨ ਦਾ ਮੌਕਾ ਮਿਲ ਸਕੇ।ਹੇਠਲੀ ਵੀਡੀਓ ਜਨਕ ਸਿੰਘ ਦੀ ਕਲਾ, ਉਸਦੇ ਸੰਘਰਸ਼ ਅਤੇ ਸਫਲਤਾ ਦੀ ਕਹਾਣੀ ਪੇਸ਼ ਕਰਦੀ ਹੈ:-
ਕਦੇ ਰੋਟੀ ਖਾਣ ਲਈ ਪੈਸੇ ਨਹੀਂ ਸਨ ਹੁਣ ਲੱਖਾਂ ‘ਚ ਕਲਾ ਦਾ ਮੁੱਲ ਪੈਂਦਾ ਹੈ
More from MotivationalMore posts in Motivational »
Be First to Comment