ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਚੈਨਾ ਦੇ ਰਹਿਣ ਵਾਲੇ ਅਮਰਜੀਤ ਸ਼ਰਮਾ ਪਿਛਲੇ ਵੀਹ ਸਾਲਾਂ ਤੋਂ ਕੁਦਰਤੀ ਖੇਤੀ ਕਰ ਰਹੇ ਹਨ। ਅਮਰਜੀਤ ਸ਼ਰਮਾ ਦੱਸਦੇ ਹਨ, “ਆਮ ਕਿਸਾਨ ਆਪਣੇ ਖੇਤ ਵਿੱਚੋਂ ਦੋ ਜਾਂ ਤਿੰਨ ਫ਼ਸਲਾਂ ਲੈਂਦੇ ਹਨ ਪਰ ਮੈਂ ਇੱਕ ਸਾਲ ਵਿੱਚ ਆਪਣੇ ਖੇਤ ਵਿੱਚੋਂ 80 ਫ਼ਸਲਾਂ ਲੈ ਰਿਹਾ ਹਾਂ। ਚਾਹ ਪੱਤੀ ਅਤੇ ਲੂਣ ਤੋਂ ਬਿਨਾ ਘਰ ਵਿੱਚ ਲੋੜੀਂਦੀ ਹਰ ਚੀਜ਼ ਮੈਂ ਖੇਤ ਵਿੱਚ ਹੀ ਪੈਦਾ ਕਰ ਰਿਹਾ ਹਾਂ। ਮੇਰੀਆਂ ਖੇਤੀ ਲਾਗਤਾਂ ਲਗਭਗ ਨਾਂਹ ਦੇ ਬਰਾਬਰ ਹਨ। ਬੀਜ ਮੈਂ ਆਪਣੇ ਤਿਆਰ ਕਰਦਾ ਹਾਂ। ਰਸਾਇਣਿਕ ਖਾਦਾਂ ਦੀ ਬਜਾਏ ਮੈਂ ਰੂੜੀ ਦੀ ਖਾਦ ਵਰਤਦਾ ਹਾਂ। ਅਸਲ ਵਿੱਚ ਕੁਦਰਤੀ ਖੇਤੀ ਦੀ ਕਾਮਯਾਬੀ ਦੇਸੀ ਬੀਜਾਂ ਵਿੱਚ ਹੀ ਲੁਕੀ ਹੋਈ ਹੈ।”
ਅਮਰਜੀਤ ਸ਼ਰਮਾ ਕਹਿੰਦੇ ਹਨ ਕਿ ਬੀਟੀ ਬੀਜ ਜਾਂ ਹਾਈਬ੍ਰਿਡ ਬੀਜਾਂ ਦੀ ਵਰਤੋਂ ਕਿਸਾਨਾਂ ਦੇ ਹਿਤ ਵਿੱਚ ਨਹੀਂ ਹੈ। ਇਹ ਬੀਜ ਇੰਨੇ ਕਮਜ਼ੋਰ ਹੁੰਦੇ ਹਨ ਕਿ ਇਨ੍ਹਾਂ ਨੂੰ ਬਿਮਾਰੀ ਵੀ ਜ਼ਿਆਦਾ ਪੈਂਦੀ ਹੈ ਅਤੇ ਇੰਨਾ ਨੂੰ ਪਾਣੀ ਦੀ ਲੋੜ ਵੀ ਜ਼ਿਆਦਾ ਹੁੰਦੀ ਹੈ। ਦੇਸੀ ਬੀਜ ਤੋਂ ਹਜ਼ਾਰਾਂ ਸਾਲਾਂ ਤੱਕ ਬੀਜ ਤਿਆਰ ਕੀਤਾ ਜਾ ਸਕਦਾ ਹੈ ਜਦਕਿ ਹਾਈਬ੍ਰਿਡ ਬੀਜ ਤੋਂ ਇੱਕ ਵਾਰ ਵੀ ਨਹੀਂ ਕੀਤਾ ਜਾ ਸਕਦਾ। ਇਨ੍ਹਾਂ ਬੀਜਾਂ ਨੂੰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜ਼ਰੂਰਤ ਪੈਂਦੀ ਹੈ ਜਿਸ ਕਾਰਨ ਕਿਸਾਨ ਬੀਜ ਖ਼ਰੀਦਣ ਤੋਂ ਲੈ ਕੇ ਫ਼ਸਲ ਪੱਕਣ ਤੱਕ ਬਾਜ਼ਾਰ ਤੇ ਹੀ ਨਿਰਭਰ ਹੋ ਗਏ ਹਨ। ਇਹੀ ਕਿਸਾਨਾਂ ਸਿਰ ਚੜ੍ਹੇ ਕਰਜ਼ੇ ਦਾ ਮੂਲ ਕਾਰਨ ਹੈ। ਕਿਸਾਨ ਜੇਕਰ ਪੀੜੀਆਂ ਤੋਂ ਚੱਲੀ ਆ ਰਹੀ ਕੁਦਰਤੀ ਖੇਤੀ ਕਰਨ ਤਾਂ ਨਾ ਸਿਰਫ਼ ਉਨ੍ਹਾਂ ਦੀਆਂ ਖੇਤੀ ਲਾਗਤਾਂ ਘਟਣਗੀਆਂ ਸਗੋਂ ਉਨ੍ਹਾਂ ਦੀ ਜੇਬ ਵਿੱਚ ਪੈਸਾ ਵੀ ਬਚੇਗਾ।
ਅਮਰਜੀਤ ਸ਼ਰਮਾ ਦੇਸੀ ਬੀਜ ਤਿਆਰ ਕਰਕੇ ਹੋਰ ਕਿਸਾਨਾਂ ਨੂੰ ਵੀ ਦਿੰਦੇ ਹਨ। ਉਨ੍ਹਾਂ ਦੀ ਖੇਤੀ ਵਿਧੀ ਬਾਰੇ ਹੋਰ ਜਾਣਨ ਲਈ ਤੁਸੀਂ ਹੇਠਲੀ ਵੀਡੀਓ ਦੇਖ ਸਕਦੇ ਹੋ।
ਦੇਸੀ ਬੀਜਾਂ ਨਾਲ ਕਿਸਾਨੀ ਸੰਕਟ ਹੱਲ ਕਰਨ ਦਾ ਹੋਕਾ ਦਿੰਦਾ ਬਜ਼ੁਰਗ ਕਿਸਾਨ
More from AgricultureMore posts in Agriculture »
Be First to Comment