ਪੰਜਾਬ ਵਿੱਚ ਮੁੱਖ ਰੂਪ ਵਿੱਚ ਕਣਕ ਝੋਨੇ ਦੀ ਰਵਾਇਤੀ ਖੇਤੀ ਹੀ ਹੁੰਦੀ ਹੈ। ਖੇਤੀ ਵਿੱਚ ਨਵੇਂ ਤਜਰਬੇ ਵਿੱਚ ਅਸਫਲ ਹੋਣ ਦਾ ਖ਼ਤਰਾ ਹਮੇਸ਼ਾ ਰਹਿੰਦਾ ਹੈ ਜਿਸ ਕਰਕੇ ਬਹੁਤੇ ਕਿਸਾਨ ਵੱਖਰੀ ਫ਼ਸਲ ਵੱਲ ਜਾਣ ਤੋਂ ਝਿਜਕਦੇ ਹਨ। ਇਸ ਪਿੱਛੇ ਨਵੀਂ ਫ਼ਸਲ ਸਬੰਧੀ ਪੂਰੀ ਜਾਣਕਾਰੀ ਦੀ ਘਾਟ ਅਤੇ ਮੰਡੀਕਰਨ ਦੀ ਘਾਟ ਜਿਹੀਆਂ ਸਮੱਸਿਆਵਾਂ ਪ੍ਰਮੁੱਖ ਹਨ। ਪਰ ਅਜਿਹੇ ਕਿਸਾਨ ਵੀ ਹਨ ਜੋ ਇਸ ਹਾਲਾਤ ਵਿੱਚ ਵੀ ਖੇਤੀ ਵਿੱਚ ਨਵੇਂ ਤਜਰਬੇ ਕਰ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਹੈ ਮੁਕਤਸਰ ਜ਼ਿਲ੍ਹੇ ਦੇ ਪਿੰਡ ਕਾਉਣੀ ਦਾ ਰਹਿਣ ਵਾਲਾ ਜਸਕਰਨ ਸਿੰਘ। ਜਸਕਰਨ ਸਿੰਘ ਪਿਛਲੇ 12 ਕੁ ਸਾਲਾਂ ਤੋਂ ਸਟਰਾਬੇਰੀ ਦੀ ਖੇਤੀ ਸਫਲਤਾ ਨਾਲ ਕਰ ਰਹੇ ਹਨ। ਜਸਕਰਨ ਸਿੰਘ ਨੇ ਇੱਕ ਏਕੜ ਤੋਂ ਸਟਰਾਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ ਜੋ ਕਿ ਹੁਣ ਸੱਤ ਏਕੜ ਤੱਕ ਪਹੁੰਚ ਗਈ ਹੈ। ਜਸਕਰਨ ਸਿੰਘ ਮੁਤਾਬਿਕ ਜੇ ਕਿਸਾਨ ਨੂੰ ਪੌਦ ਦੀ ਸਹੀ ਕਿਸਮ, ਬਿਜਾਈ ਦੇ ਸਹੀ ਤਰੀਕੇ ਅਤੇ ਮਾਰਕੀਟ ਦੀ ਚੰਗੀ ਜਾਣਕਾਰੀ ਹੋਵੇ ਤਾਂ ਕਿਸਾਨ ਸਟਰਾਬੇਰੀ ਦੀ ਖੇਤੀ ਵਿਚੋਂ ਪ੍ਰਤੀ ਏਕੜ ਢਾਈ ਤੋਂ ਤਿੰਨ ਲੱਖ ਰੁਪਏ ਸਾਲ ਵਿੱਚ ਕਮਾ ਸਕਦਾ ਹੈ। ਇਸਤੋਂ ਇਲਾਵਾ ਕਿਸਾਨ ਇਸ ਫ਼ਸਲ ਦੇ ਨਾਲ ਨਾਲ ਹੋਰ ਸਬਜ਼ੀਆਂ ਦੀ ਖੇਤੀ ਵੀ ਇੱਕੋ ਖੇਤ ਵਿੱਚ ਕਰਕੇ ਵਾਧੂ ਕਮਾਈ ਵੀ ਕਰ ਸਕਦਾ ਹੈ। ਜਸਕਰਨ ਸਿੰਘ ਦੱਸਦੇ ਹਨ, ਬਹੁਤ ਸਾਰੇ ਕਿਸਾਨਾਂ ਨੇ ਸਟਰਾਬੇਰੀ ਦੀ ਖੇਤੀ ਵਿੱਚ ਤਜਰਬੇ ਕੀਤੇ ਹਨ ਪਰ ਉਨ੍ਹਾਂ ਵਿੱਚੋਂ ਕਾਮਯਾਬ ਬਹੁਤ ਥੋੜੇ ਹੁੰਦੇ ਹਨ। ਇਸਦੇ ਬਹੁਤ ਸਾਰੇ ਕਾਰਨ ਹਨ। ਸਭ ਤੋਂ ਵੱਡਾ ਕਾਰਨ ਤਾਂ ਕਿਸਾਨ ਲਈ ਮੰਡੀਕਰਨ ਦਾ ਰਿਸਕ ਹੈ ਕਿਉਂਕਿ ਇਸ ਫ਼ਸਲ ਤੇ ਸਰਕਾਰ ਵੱਲੋਂ ਕੋਈ ਐੱਮਐਸਪੀ ਨਹੀਂ ਦਿੱਤੀ ਜਾਂਦੀ। ਦੂਸਰਾ ਕਿਸਾਨ ਬਿਨਾ ਇਸਦੀ ਮੁਕੰਮਲ ਜਾਣਕਾਰੀ ਤੋਂ ਇਸਦੀ ਖੇਤੀ ਕਰਨੀ ਸ਼ੁਰੂ ਕਰ ਦਿੰਦੇ ਹਨ ਜੋ ਬਾਅਦ ਵਿੱਚ ਘਾਟੇ ਦਾ ਕਾਰਨ ਬਣਦੀ ਹੈ।ਤੀਸਰਾ ਇਸ ਖੇਤੀ ਵਿੱਚ ਲਾਗਤ ਖ਼ਰਚੇ ਬਹੁਤ ਹਨ। ਇਸਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿੰਨਾ ਵੱਲ ਕਿਸਾਨ ਬਿਨਾਂ ਧਿਆਨ ਦਿੱਤੇ ਖੇਤੀ ਸ਼ੁਰੂ ਕਰ ਦਿੰਦੇ ਹਨ। ਇਨ੍ਹਾਂ ਸਾਰੇ ਪੱਖਾਂ ਨੂੰ ਜੇ ਧਿਆਨ ਵਿੱਚ ਰੱਖ ਕੇ ਸਟਰਾਬੇਰੀ ਦੀ ਖੇਤੀ ਕੀਤੀ ਜਾਵੇ ਤਾਂ ਇਹ ਬਹੁਤ ਹੀ ਲਾਹੇਵੰਦ ਖੇਤੀ ਹੈ। ਜੇ ਮੈਂ ਆਪਣੀ ਗੱਲ ਕਰਾਂ ਤਾਂ ਕਣਕ-ਝੋਨੇ ਨਾਲੋਂ ਮੈਂ ਇਸ ਖੇਤੀ ਤੋਂ ਤਿਗਣਾ ਮੁਨਾਫਾ ਕਮਾ ਰਿਹਾ ਹਾਂ ਅਤੇ ਨਾਲ ਹੀ ਹੋਰ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਹਾਂ।
ਸਟਰਾਬੇਰੀ ਦੀ ਸਹੀ ਤਰੀਕੇ ਦੀ ਖੇਤੀ ਬਾਰੇ ਤੁਸੀਂ ਹੇਠਲੇ ਲਿੰਕ ਤੇ ਕਲਿੱਕ ਕਰਕੇ ਜਸਕਰਨ ਸਿੰਘ ਤੋਂ ਹੋਰ ਵਧੇਰੇ ਜਾਣਕਾਰੀ ਲੈ ਸਕਦੇ ਹੋ।
ਸਟਰਾਬੇਰੀ ਦੀ ਖੇਤੀ ਤੋਂ ਤਿੰਨ ਗੁਣਾ ਮੁਨਾਫਾ ਲੈਣ ਵਾਲਾ ਕਿਸਾਨ
More from AgricultureMore posts in Agriculture »
Be First to Comment