ਪਸ਼ੂ ਪਾਲਣ ਪੰਜਾਬੀਆਂ ਦਾ ਮੁੱਢ ਕਦੀਮਾਂ ਤੋਂ ਮਨਪਸੰਦ ਕਿੱਤਾ ਰਿਹਾ ਹੈ। ਖੇਤੀਬਾੜੀ ਦਾ ਸਹਾਇਕ ਧੰਦਾ ਹੋਣ ਕਰਕੇ ਬਹੁ-ਗਿਣਤੀ ਕਿਸਾਨ ਅੱਜ ਵੀ ਪਸ਼ੂ ਪਾਲਣ ਦੇ ਕਿੱਤੇ ਨਾਲ ਜੁੜੇ ਹੋਏ ਹਨ ਪਰ ਨੌਜਵਾਨ ਪੀੜ੍ਹੀ ਇਸ ਕਿੱਤੇ ਨੂੰ ਲੈ ਕੇ ਬਹੁਤੀ ਉਸ਼ਾਹਤ ਨਹੀਂ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਧੂ ਕਲਾਂ ਦਾ 12 ਸਾਲਾ ਬੱਚਾ ਮਹਿਕਦੀਪ ਪਸ਼ੂ ਪਾਲਣ ਵਿੱਚ ਸਿਰਫ਼ ਦਿਲਚਸਪੀ ਹੀ ਨਹੀਂ ਰੱਖਦਾ ਸਗੋਂ ਉਸਦੀ ਪਸ਼ੂਆਂ ਬਾਰੇ ਜਾਣਕਾਰੀ ਵੀ ਹੈਰਾਨ ਕਰਨ ਵਾਲੀ ਹੈ।
ਮਹਿਕਦੀਪ ਦੇ ਪਿਤਾ ਵੈਟਰਨਰੀ ਫਾਰਮਾਸਿਸਟ ਹਨ ਅਤੇ ਉਹ ਆਪਣਾ ਡੇਅਰੀ ਫਾਰਮ ਵੀ ਚਲਾਉਂਦੇ ਹਨ। ਆਪਣੇ ਕਿੱਤੇ ਕਰਕੇ ਉਹ ਜ਼ਿਆਦਾਤਰ ਘਰੋਂ ਬਾਹਰ ਹੀ ਰਹਿੰਦੇ ਹਨ। ਮਹਿਕਦੀਪ ਦੇ ਪਿਤਾ ਦੇ ਡੇਅਰੀ ਫਾਰਮ ਤੇ 45 ਗਾਵਾਂ ਹਨ ਜਿੰਨਾ ਨੂੰ ਉਹ ਆਪਣੇ ਪਿਤਾ ਦੀ ਗੈਰ ਹਾਜ਼ਰੀ ਵਿੱਚ ਇਕੱਲਾ ਹੀ ਸੰਭਾਲਦਾ ਹੈ। ਦਰਅਸਲ ਛੋਟੀ ਉਮਰ ਤੋਂ ਹੀ ਮਹਿਕਦੀਪ ਦੀ ਡੇਅਰੀ ਫਾਰਮਿੰਗ ਵਿੱਚ ਦਿਲਚਸਪੀ ਪੈਦਾ ਹੋ ਗਈ ਸੀ। ਹੁਣ ਮਹਿਕਦੀਪ ਆਪਣੇ ਪਿਤਾ ਦੀ ਗੈਰ-ਹਾਜ਼ਰੀ ਵਿੱਚ ਸਾਰਾ ਫਾਰਮ ਖ਼ੁਦ ਸੰਭਾਲਦਾ ਹੈ । ਉਸਨੂੰ ਪਸ਼ੂਆਂ ਦੀ ਖ਼ੁਰਾਕ, ਦੁੱਧ ਚੁਆਈ ਅਤੇ ਲੇਬਰ ਮੈਨੇਜਮੈਂਟ ਦਾ ਕਾਫ਼ੀ ਤਜਰਬਾ ਹੈ। ਮਹਿਕਦੀਪ ਆਪਣੀ ਪੜਾਈ ਪੂਰੀ ਕਰਨ ਤੋਂ ਬਾਅਦ ਆਪਣੇ ਫਾਰਮ ਨੂੰ ਹੀ ਹੋਰ ਵੱਡਾ ਕਰਨਾ ਚਾਹੁੰਦਾ ਹੈ ਫਾਰਮ ਦੇ ਸਾਰੇ ਕੰਮਾਂ ਦੀ ਦੇਖਭਾਲ ਆਪ ਕਰਦਾ ਹੈ। ਮਹਿਕਦੀਪ ਪਸ਼ੂ-ਪਾਲਣ ਦੇ ਨਾਲ-ਨਾਲ ਪੜਾਈ ਵਿੱਚ ਵੀ ਹੁਸ਼ਿਆਰ ਹੈ। ਮਹਿਕਦੀਪ ਵੱਡਾ ਹੋ ਕੇ ਆਪਣੀ ਉਚੇਰੀ ਪੜਾਈ ਪਸ਼ੂ ਪਾਲਣ ਨਾਲ ਸਬੰਧਿਤ ਹੀ ਕਰਨੀ ਚਾਹੁੰਦਾ ਹੈ ਤਾਂ ਜੋ ਆਪਣੇ ਡੇਅਰੀ ਫਾਰਮ ਤੇ ਹੋਰ ਵਧੀਆ ਨਸਲ ਦੇ ਪਸ਼ੂ ਤਿਆਰ ਕਰ ਸਕੇ।
Be First to Comment