ਇਹ ਕਹਾਣੀ ਪੰਜਾਬ ਦੇ ਹੋਣਹਾਰ ਨੌਜਵਾਨ ਜਸਪ੍ਰੀਤ ਸਿੰਘ ਦੀ ਹੈ। ਜਸਪ੍ਰੀਤ ਨਿਮਨ ਕਿਸਾਨ ਪਰਿਵਾਰ ਤੋਂ ਹੈ। ਜਸਪ੍ਰੀਤ ਇੰਗਲਿਸ਼ ਐੱਮਏ ਵਿੱਚ ਗੋਲਡ ਮੈਡਲ ਹੈ। ਹਾਲ ਹੀ ਵਿੱਚ ਉਸਨੇ ਪੀਐਚਡੀ ਕੀਤੀ ਹੈ। ਜਸਪ੍ਰੀਤ ਨੇ ਅਧਿਆਪਕ ਯੋਗਤਾ ਟੈੱਸਟ ਵੀ ਪਾਸ ਕੀਤਾ ਹੋਇਆ ਹੈ। ਹੋਣਹਾਰ ਵਿਦਿਆਰਥੀ ਹੋਣ ਦੇ ਨਾਤੇ ਉਸ ਨੂੰ ਪੜਾਈ ਦੌਰਾਨ ਤਤਕਾਲੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਬੈਠ ਕੇ ਗਣਤੰਤਰ ਦਿਵਸ ਪਰੇਡ ਦੇਖਣ ਦਾ ਮਾਣ ਵੀ ਪ੍ਰਾਪਤ ਹੈ।
ਜਸਪ੍ਰੀਤ ਲਈ ਇਹ ਪ੍ਰਾਪਤੀਆਂ ਕਰਨੀਆਂ ਸੌਖੀਆਂ ਨਹੀਂ ਸਨ। ਘਰ ਦੀ ਗ਼ਰੀਬੀ ਕਾਰਨ ਜਸਪ੍ਰੀਤ ਨੂੰ ਮਜ਼ਦੂਰੀ ਵੀ ਕਰਨੀ ਪਈ, ਬੱਸ ਕੰਡਕਟਰੀ ਵੀ ਕੀਤੀ, ਲੋਕਾਂ ਦੇ ਖੇਤਾਂ ਵਿੱਚ ਵੀ ਕੰਮ ਕੀਤਾ, ਟਿਊਸ਼ਨਾਂ ਵੀ ਪੜਾਈਆਂ। ਉਸਨੂੰ ਕਈ ਵਾਰ ਆਰਥਿਕ ਕਾਰਨਾਂ ਕਰਕੇ ਪੜਾਈ ਵੀ ਛੱਡਣੀ ਪਈ ਪਰ ਉਸਨੇ ਹਿੰਮਤ ਨਹੀਂ ਹਾਰੀ।
ਇਸ ਪੱਧਰ ਦੀਆਂ ਪ੍ਰਾਪਤੀਆਂ ਅਤੇ ਯੋਗਤਾਵਾਂ ਦੇ ਬਾਵਜੂਦ ਉਸ ਨੂੰ ਸਰਕਾਰੀ ਨੌਕਰੀ ਨਹੀਂ ਮਿਲ ਸਕੀ। ਜਸਪ੍ਰੀਤ ਅਸਥਾਈ ਅਸਿਸਟੈਂਟ ਪ੍ਰੋਫੈਸਰ ਦੇ ਤੌਰ ‘ਤੇ ਕੰਮ ਕਰਨ ਲਈ ਮਜਬੂਰ ਹੈ ਜਿੱਥੇ ਲੈਕਚਰ ਦੇ ਆਧਾਰ ‘ਤੇ ਸਿਰਫ਼ 7-8 ਮਹੀਨਿਆਂ ਲਈ ਤਨਖ਼ਾਹ ਮਿਲਦੀ ਹੈ। ਜਸਪ੍ਰੀਤ ਦੀ ਕਹਾਣੀ ਇੱਕ ਮਿਹਨਤੀ ਨੌਜਵਾਨ ਦੀ ਕਹਾਣੀ ਹੈ ਜੋ ਅਣਥੱਕ ਮਿਹਨਤ ਕਰਕੇ ਆਪਣੇ ਆਪ ਨੂੰ ਸਿਰਜਦਾ ਅਤੇ ਆਕਾਰ ਦਿੰਦਾ ਹੈ ਅਤੇ ਪ੍ਰਾਪਤ ਯੋਗਤਾਵਾਂ ਦੇ ਦਮ ਤੇ ਸਰਕਾਰ ਤੋਂ ਰੁਜ਼ਗਾਰ ਮੰਗ ਰਿਹਾ ਹੈ।
ਜਸਪ੍ਰੀਤ ਦੇ ਸੰਘਰਸ਼ ਅਤੇ ਪ੍ਰਾਪਤੀਆਂ ਦੀ ਕਹਾਣੀ ਤੁਸੀਂ ਹੇਠਲੀ ਵੀਡੀਓ ਵਿੱਚ ਦੇਖ ਸਕਦੇ ਹੋ:-
Be First to Comment